Tuesday, 2 June 2020

62 ਮੁਹਾਵਰੇ , ਜੋ ਤੁਹਾਡੀਆਂ ਅੱਖਾਂ ਖੋਲ ਦੇਣਗੇ :-


1.ਉਸਰ ਉਸਰ ਕੇ ਬਹਿਣਾ     -   ਬਹੁਤ ਵੱਡਾ ਬਣਨਾ, ਦਿਖਾਵਾ ਕਰਨਾ   
2.ਉਜਾੜ ਮੱਲਣੀ     -   ਫਕੀਰ ਹੋ ਜਾਣਾ
3.ਉੱਲੂ ਬੋਲਣਾ     -   ਸੁੰਨ ਸਮਾਣ ਛਾ ਜਾਣੀ
4.ਓਪਰੀ ਪੈਰੀ ਖਲੋਣਾ     -   ਪਰਾਏ ਆਸਰੇ ਹੋਣਾ
5.ਉੱਲੂ ਬਣਾਉਣਾ     -   ਮੂਰਖ ਬਣਾਉਣਾ
6.ਅੱਖਾਂ ਅੱਗੇ ਹਨੇਰਾ ਆਉਣਾ     -   ਘਬਰਾ ਜਾਣਾ
7.ਅੱਖਾਂ ਫੇਰ ਲੈਣਾ     -   ਮਿੱਤਰਤਾ ਛੱਡ ਦੇਣੀ
8.ਅੱਖੋਂ ਓਹਲੇ ਕਰਨਾ     -   ਭੁਲਾ ਦੇਣਾ
9.ਅੱਗ ਨਾਲ ਖੇਡਣਾ     -   ਖਤਰਾ ਮੁੱਲ ਲੈਣਾ
10.ਅੱਗ ਲਗਾਉਣਾ     -   ਅਮਨ ਭੰਗ ਕਰਨਾ
11.ਅਲੂਣੀ ਸਿਲ ਚੱਟਣੀ     -   ਬੇਸੁਆਦਾ ਕੰਮ ਕਰਨਾ
12.ਅੰਨ੍ਹੇ ਅੱਗੇ ਦੀਦੇ ਗਾਲਣੇ     -   ਬੇਕਦਰੇ ਅੱਗੇ ਦੁੱਖ ਫੋਲਣੇ
13.ਆਲੇ ਕੌਡੀ ਛਿੱਕੇ ਕੌਡੀ ਕਰਨਾ     -   ਟਾਲ ਮਟੋਲ ਕਰਮਾ
14.ਅਕਲ ਗਿੱਟਿਆਂ ਵਿਚ ਹੋਣੀ     -   ਮੂਰਖ ਹੋਣਾ
15.ਅੱਕੀਂ ਪਲਾਹੀ ਹੱਥ ਮਾਰਨੇ     -   ਆਸਰੇ ਲੱਭਦੇ ਫਿਰਨ
[ ਵਾਕ ਪ੍ਰਯੋਗ:- ਜਦੋਂ ਦਾ ਉਸ ਵਿਧਵਾ ਦਾ ਇਕਲੌਤਾ ਪੁੱਤਰ ਮਰ ਗਿਆ, ਉਹ ਬੇਗਾਰ ਲਈ ਅੱਕੀਂ ਪਲਾਹੀ ਹੱਥ ਮਾਰਦੀ ਫਿਰਦੀ ਰਹੀ]
16.ਅੱਖਾਂ ਮੀਟ ਛੱਡਣੀਆਂ     -   ਦੇਖ ਕੇ ਅਣਡਿੱਠਾ ਕਰਨਾ
17.ਆਹੂ ਲਾਹੁਣੇ     -   ਬਹੁਤ ਕੱਟ ਵੱਢ ਕਰਨਾ
18.ਆਵਾ ਊਤ ਜਾਣਾ     -   ਸਾਰਾ ਟੱਬਰ ਹੀ ਭੈੜਾ ਨਿਕਲਣਾ
19.ਅੰਗ ਪਾਲਣਾ     -   ਸਾਥ ਦੇਣਾ 
ਵਾਕ ਪ੍ਰਯੋਗ:-ਇਸ ਬਿਪਤਾ ਦੇ ਸਮੇਂ ਸਾਨੂੰ ਆਪਣੇ ਮਿੱਤਰਾਂ ਦਾ ਅੰਗ ਪਾਲਣਾ ਚਾਹੀਦਾ ਹੈ]
20.ਆਈ ਚਲਾਈ ਕਰਨੀ     -   ਜੋ ਕਮਾਉਣਾ ਸੋ ਖਰਚ ਹੋ ਜਾਣਾ
21.ਅੱਖ ਵਿਚ ਪਾਇਆ ਨਾ ਰੜਕਣਾ     -   ਬਹੁਤ ਸ਼ਾਂਤ ਸੁਭਾਅ ਦਾ ਹੋਣਾ
22.ਅੰਨ੍ਹੀ ਪੈ ਜਾਣਾ     -   ਅਨਰਥ ਹੋ ਜਾਣਾ 
[ ਵਾਕ ਪ੍ਰਯੋਗ:-ਅੱਜ-ਕੱਲ੍ਹ  ਦੇਸ  ਵਿੱਚ ਅੰਨ੍ਹੀ ਪਾਈ ਹੋਈ ਹੈ]
23.ਆਟੇ ਵਿੱਚ ਲੂਣ ਹੋਣਾ     -   ਬਹੁਤ ਘੱਟ-ਗਿਣਤੀ ਹੋਣਾ
24.ਅੱਖਾਂ ਫਿਰਨੀਆਂ     -   ਹੰਕਾਰੇ ਜਾਣਾ
[ ਵਾਕ ਪ੍ਰਯੋਗ:-ਜਦੋ  ਦਾ ਜੱਸ ਮਾਣਕ ਅਮੀਰ ਹੋਇਆ ਉਸ ਦੀਆਂ ਅੱਖਾਂ ਫਿਰ ਗਈਆਂ]  
25.ਅਲਫੋਂ ਬੇ ਨਾ ਕਰਨੀ     -   ਕੁਝ ਵੀ ਨਾ ਕਹਿਣਾ
26.ਅਸਮਾਨ ਦੇ ਤਾਰੇ ਤੋੜਨਾ     -   ਫੜ੍ਹਾ ਮਾਰਨੀਆਂ
27.ਆਪਣੀ ਢਾਈ ਪਾ ਖਿਚੜੀ ਵੱਖਰੀ ਪਕਾਉਣੀ     -   ਨਾਲ ਦਿਆਂ ਤੋਂ ਵੱਖਰੇ ਹੋ ਕੇ ਆਪਣੀ ਮਰਜ਼ੀ ਦਾ ਕੰਮ ਕਰਨਾ
28.ਇੱਟ ਖੜਿੱਕਾ ਲਾਈ ਰੱਖਣਾ     -   ਝਗੜਾ ਕਰਨਾ
29.ਇੱਟ ਨਾਲ ਇੱਟ ਵਜਾਉਣੀ     -   ਤਬਾਹ ਕਰਨਾ ਜਾਂ ਬਦਲਾ ਲੈਣਾ
30.ਇੱਟ ਘੜੇ ਦਾ ਵੈਰ ਹੋਣਾ     -   ਸੁਭਾਵਿਕ ਵੈਰ  ਹੋਣਾ
31.ਸੱਪ ਸੰਗ ਜਾਣਾ     -   ਦਿਲ ਢਹਿ ਜਾਣਾ
32.ਸ਼ਸ਼ੋਪੰਜ ਵਿੱਚ ਪੈਣਾ     -   ਝਿਜਕ ਤੇ ਸੋਚ ਵਿੱਚ ਪੈਣਾ
33.ਸਾਹ ਸਤ ਮੁੱਕ ਜਾਣਾ     -   ਘਬਰਾ ਜਾਣਾ
34.ਸਿੱਧੇ ਮੂੰਹ ਗੱਲ ਨਾ ਕਰਨੀ     -   ਹੰਕਾਰੀ ਹੋਣਾ
35.ਸਿਰ ਤੇ ਕੁੰਡਾ ਨਾ ਹੋਣਾ     -   ਮੰਦੇ ਪਾਸਿਓਂ ਰੋਕਣ ਵਾਲਾ ਕੋਈ ਵੱਡਾ ਮਨੁੱਖ ਸਿਰ ਨਾ ਹੋਣਾ
36.ਸੈਲ ਪੱਥਰ ਹੋਣਾ     -   ਚੁੱਪ ਧਾਰ ਲੈਣੀ
37.ਸੌ ਦੀ ਇੱਕ ਮੁਕਾਉਣਾ     -   ਮੁੱਕਦੀ ਗੱਲ ਕਰਨੀ
38.ਸੁੱਤੀ ਕਲਾ ਜਗਾਉਣੀ     -   ਮੁੱਕ ਚੁੱਕੇ ਝਗੜੇ ਨੂੰ ਫਿਰ ਜਗਾਉਣਾ
39.ਸੋਨੇ ਦੀ ਲੰਕਾ ਬਣਾਉਣਾ     -   ਬਹੁਤ ਧਨ ਇਕੱਠਾ ਕਰਨਾ
40.ਸੱਤੀਂ ਕੱਪੜੀਂ ਅੱਗ ਲੱਗਣੀ     -   ਬਹੁਤ ਗੁੱਸੇ ਵਿਚ ਆਉਣਾ
41.ਸਿਰ ਤੇ ਪੈਣਾ     -   ਕੋਈ ਔਕੜ ਆ ਪੈਣੀ
[ ਵਾਕ ਪ੍ਰਯੋਗ:-ਜਦੋਂ ਨੀਰਜ ਦੇ ਪਿਤਾ ਦੀ ਮੌਤ ਹੋਈ ਤਾਂ ਘਰ ਦੀ ਸਾਰੀ ਜ਼ਿੰਮੇਵਾਰੀ ਨੀਰਜ ਦੇ ਸਿਰ ਤੇ ਪੈ ਗਈ]
42.ਸਾੜ ਸਤੀ ਆਉਣੇ     -   ਬੁਰੇ ਦਿਨ ਆਉਣੇ 
[ ਵਾਕ ਪ੍ਰਯੋਗ:-ਰਾਮ ਉੱਪਰ ਸਾੜ ਸੱਤੀਂ ਆ ਗਈ ਜਾਪਦੀ ਹੈ, ਦਿਨੋਂ ਦਿਨ ਉਸ ਦਾ ਕੰਮ ਹੇਠਾਂ ਨੂੰ ਹੀ ਜਾਂਦਾ ਹੈ]
43.ਸੱਤਰਿਆ ਬਹੱਤਰਿਆ ਜਾਣਾ     -   ਬੁੱਢੇ ਹੋ ਕੇ ਅਕਲ ਮਾਰੀ ਜਾਣੀ
44.ਸੌਤਰ ਮੁੱਕ ਜਾਣਾ     -   ਸਹਿਮ ਪੈ ਜਾਣਾ 
[ ਵਾਕ ਪ੍ਰਯੋਗ:-ਰਾਮ ਸਿੰਘ ਦੇ ਘਰ ਡਾਕਾ ਭੈਣ ਨਾਲ ਸਾਰੇ ਪਿੰਡ ਦੇ ਲੋਕਾਂ ਦੀ ਸੋਤਰ  ਮੁੱਕ ਗਏ]
45.ਸਾਹ ਮੁੱਕ ਜਾਣਾ     -   ਬਹੁਤ ਡਰ ਜਾਣਾ
46.ਸਾਖੀ ਭਰਨਾ     -   ਗੁਆਹੀ ਦੇਣਾ
47.ਸੋਹਿਲੇ ਸੁਣਾਉਣੇ     -   ਬੁਰਾ ਭਲਾ ਕਹਿਣਾ
48.ਸਿਰ ਨਾ ਚੁੱਕਣਾ     -   ਗੁਸਤਾਖੀ ਨਾ ਕਰਨਾ
[ ਵਾਕ ਪ੍ਰਯੋਗ:-ਸਰਕਾਰ ਨੇ ਇੰਨੀ ਸਖਤੀ ਵਰਤਣੀ ਚਾਹੀਦੀ ਹੈ ਕਿ ਕੋਈ ਫਿਰਕੂ ਅਨਸਰ ਦੇਸ਼ ਵਿੱਚ ਸਿਰ ਨਾ ਚੁੱਕ ਸਕੇ]
49.ਸੁਕਣੇ ਪਾ ਛਡਣਾ     -   ਕਿਸੇ ਨੂੰ ਇੱਕ ਥਾਂ ਬਿਠਾ ਕੇ ਉਸ ਦੀ ਬਾਤ ਨਾਂ ਪੁੱਛਣੀ
 
50.ਸ਼ੇਖ਼ ਚਿੱਲੀ ਦੇ ਪਲਾਓ ਪਕਾਉਣਾ     -   ਖਿਆਲੀ ਮਹਿਲ ਬਣਾਉਣੇ
51.ਸੇਕ ਲਾਉਣਾ     -   ਦੁੱਖ ਪਹੁੰਚਨਾ
52.ਹੱਡਾਂ ਵਿੱਚ ਪਾਣੀ ਪੈਣਾ     -   ਕੰਮ ਕਰਨ ਨੂੰ  ਜੀ ਨਾ ਕਰਨਾ
53.ਹੱਥ ਵਿਖਾਉਣਾ     -   ਬਲ ਦਾ ਪ੍ਰਗਟਾਵਾ ਕਰਨਾ
[ ਵਾਕ ਪ੍ਰਯੋਗ:-ਪੰਜਾਬੀ ਫੌਜ  ਨੇ ਲੜਾਈ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਖ਼ੂਬ ਹੱਥ ਵਿਖਾਏ]
54.ਹੱਥ ਹਿਲਾਉਣਾ     -   ਕੰਮ ਕਰਨਾ, ਉੱਦਮ ਕਰਨਾ
55.ਹੱਥ ਮਲ਼ਨਾ     -   ਪਛਤਾਵਾ ਕਰਨਾ
56.ਹੱਥ ਵੱਢ ਕੇ ਦੇਣਾ     -   ਕਿਸੇ ਨੂੰ ਕੋਈ ਲਿਖਤ ਦੇ ਦੇਣੀ
57.ਹੱਥਾਂ ਪੈਰਾਂ ਦੀ ਪੈ ਜਾਣੀ     -   ਮੁਸੀਬਤ ਕਰ ਕੇ ਘਬਰਾ ਜਾਣਾ
58.ਹੱਥ ਰੰਗਣਾ     -   ਵਫੀ ਨਾਲ ਰੁਪਿਆ ਕਰਾਉਣਾ
69.ਹੱਥੀ ਛਾਵਾਂ ਕਰਨੀਆਂ     -   ਆਓ ਭਗਤ ਕਰਨੀ
60.ਹੱਥ ਨੂੰ ਹੱਥ ਨਾ ਦਿਸਨਾ     -   ਬਹੁਤ ਹਨੇਰਾ ਹੋਣਾ
61.ਹੱਥੀਂ ਪੈਣਾ     -   ਲੜਨ ਪੈਣਾ

62.ਹੱਥ ਕਰਨਾ     -   ਹੇਰਾ ਫੇਰੀ ਕਰਨਾ 
[ ਵਾਕ ਪ੍ਰਯੋਗ:-ਦੁਕਾਨਦਾਰ ਨੇ ਬਕਾਇਆ ਦੇਣ ਸਮੇਂ ਮੇਰੇ ਨਾਲ ਦੇ ਰੁਪਏ ਦਾ ਹੱਥ ਕਰ ਲਿਆ]
☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️☺️



2 comments:

  1. इसमें और मुहावरे है?

    ReplyDelete
  2. `ਰਹਿ ਆਉਣੀʼ ਮੁਹਾਵਰੇ ਦਾ ਅਰਥ?

    ReplyDelete